Info@bgc.edu.in | 97794-20800, 97795-20800

News Detail

  • Home
  • News
  • ਭਾਰਤ ਕਾਲਜ ਆਫ਼ ਐਜੂਕੇਸ਼ਨ ਦਾ 100% ਸ਼ਾਨਦਾਰ ਨਤੀਜਾ

News

 ਭਾਰਤ ਕਾਲਜ ਆਫ਼ ਐਜੂਕੇਸ਼ਨ ਦਾ 100% ਸ਼ਾਨਦਾਰ ਨਤੀਜਾ
28, Jul 2026

ਭਾਰਤ ਕਾਲਜ ਆਫ ਐਜੂਕੇਸ਼ਨ, ਖੈਰਾ ਖੁਰਦ (ਸਰਦੂਲਗੜ੍ਹ) ਵਿਖੇ ਸਟੇਟ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ (SCERT) ਪੰਜਾਬ ਵੱਲੋਂ ਐਲਾਨੇ ਗਏ ਡੀ.ਐੱਲ.ਐਂਡ. (ETT) ਸੈਸ਼ਨ 2023-25 ਸਾਲ ਦੂਜਾ (ਰੈਗੂਲਰ) ਦਾ ਨਤੀਜਾ 100 ਫ਼ੀਸਦੀ ਰਿਹਾ। ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਰਘਵੀਰ ਸਿੰਘ ਨੇ ਦੱਸਿਆ ਕਿ ਡੀ.ਐੱਲ.ਐਂਡ. (ETT) ਸੈਸ਼ਨ 2023-25 ਸਾਲ ਦੂਜਾ (ਰੈਗੂਲਰ) ਦੇ ਐਲਾਨੇ ਨਤੀਜੇ ਵਿੱਚੋਂ ਸੁਵਿਧਾ ਨੇ 90.52% ਪ੍ਰਾਪਤ ਕਰਕੇ ਪਹਿਲਾ ਸਥਾਨ, ਭਾਨ ਸਿੰਘ ਨੇ 90.31% ਪ੍ਰਾਪਤ ਕਰਕੇ ਦੂਜਾ ਸਥਾਨ ਤੇ ਕਿਰਨਪਾਲ ਕੌਰ ਤੇ ਅਰਸ਼ਦੀਪ ਕੌਰ ਨੇ 88.73% ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਲ ਕੀਤਾ।

ਸ਼੍ਰੀ ਰਾਜੇਸ਼ ਗਰਗ, ਸੀਈਓ ਅਤੇ ਸ਼੍ਰੀ ਮੋਹਿਤ ਜੈਨ, ਡਾਇਰੈਕਟਰ ਐਡਮਿਸ਼ਨਜ਼, ਭਾਰਤ ਗਰੁੱਪ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਅਕਾਦਮਿਕ ਖੇਤਰ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਉਨ੍ਹਾਂ ਦੀ ਸਫਲਤਾ ਵਿਦਿਆਰਥੀਆਂ ਅਤੇ ਫੈਕਲਟੀ ਦੋਵਾਂ ਦੇ ਸਮਰਪਣ ਨੂੰ ਦਰਸਾਉਂਦੀ ਹੈ। ਪ੍ਰਿੰਸੀਪਲ ਰਘਵੀਰ ਸਿੰਘ ਨੇ ਕਿਹਾ ਕਿ 100 ਫ਼ੀਸਦੀ ਨਤੀਜਾ ਸਿੱਖਿਆਰਥੀਆਂ ਦੀ ਮਿਹਨਤ ਤੇ ਸਟਾਫ਼ ਦੀ ਅਣਥੱਕ ਕੋਸ਼ਿਸ਼ ਕਰਕੇ ਹੀ ਸੰਭਵ ਹੋਇਆ ਹੈ।

ਇਹ ਜ਼ਿਕਰਯੋਗ ਹੈ ਕਿ ਭਾਰਤ ਕਾਲਜ ਆਫ਼ ਐਜੂਕੇਸ਼ਨ ਦੇ ਨਾਲ-ਨਾਲ ਇੰਜੀਨੀਅਰਿੰਗ, ਮੈਨੇਜਮੈਂਟ, ਸਾਇੰਸ, ਕੰਪਿਊਟਰ ਅਤੇ ਪੈਰਾ ਮੈਡੀਕਲ ਸਮੇਤ ਕਈ ਤਰ੍ਹਾਂ ਦੇ ਕੋਰਸ ਪੇਸ਼ ਕਰਦਾ ਹੈ। ਸੰਸਥਾ ਸਫਲ ਵਿਦਿਆਰਥੀਆਂ ਦੇ ਭਵਿੱਖ ਵਿੱਚ ਨਿਰੰਤਰ ਵਿਕਾਸ ਅਤੇ ਸਫਲਤਾ ਦੀ ਕਾਮਨਾ ਕਰਦੀ ਹੈ।