Info@bgc.edu.in | 97794-20800, 97795-20800

Academics

  • Home
  • News
  • ਭਾਰਤ ਗਰੁੱਪ ਵਿੱਚ  ਰਾਸ਼ਟਰੀ ਯੁਵਾ ਦਿਵਸ ਬਣਾਇਆ

News

 ਭਾਰਤ ਗਰੁੱਪ ਵਿੱਚ  ਰਾਸ਼ਟਰੀ ਯੁਵਾ ਦਿਵਸ ਬਣਾਇਆ
13, Jan 2026


ਭਾਰਤ ਗਰੁੱਪ ਆਫ ਕਾਲਜਸ ਨੇ 13 ਜਨਵਰੀ 2026 ਨੂੰ ਸਵਾਮੀ ਵਿਵੇਕਾਨੰਦ ਜੰਤੀ ਦੇ ਮੌਕੇ ਤੇ ਸਵਦੇਸ਼ੀ ਸੰਕਲਪ ਦੋੜ ਦਾ ਆਯੋਜਨ ਕਰਕੇ ਰਾਸ਼ਟਰੀ ਯੁਵਾ ਦਿਵਸ ਬਣਾਇਆ। ਕਾਲਜ ਦੇ ਸੀ ਈ ਓ ਸ਼੍ਰੀ ਰਾਜੇਸ਼ ਗਰਗ ਅਤੇ ਐਡਮਿਸ਼ਨ ਡਾਇਰੈਕਟਰ ਸ੍ਰੀ ਮੋਹਿਤ ਕੁਮਾਰ ਜੈਨ ਨੇ ਬੱਚਿਆਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ।


ਕਾਲਜ ਦੇ ਪ੍ਰਿੰਸੀਪਲ ਡਾਕਟਰ ਗੀਤੇਸ਼ ਗੋਗਾ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਵਾਮੀ ਵਿਵੇਕਾਨੰਦ ਜੀ ਹਮੇਸ਼ਾ ਯੁਵਾ ਸ਼ਕਤੀ ਨੂੰ ਰਾਸ਼ਟਰ ਨਿਰਮਾਣ ਦਾ ਸਭ ਤੋਂ ਮਜਬੂਤ ਸਤੰਭ ਮੰਨਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਯੁਵਾ ਉਹ ਸ਼ਕਤੀ ਹੈ ਜੋ ਅਸੰਭਵ ਨੂੰ ਵੀ ਸੰਭਵ ਵਿੱਚ ਬਦਲ ਸਕਦੀ ਹੈ।ਸਵਾਮੀ ਵਿਵੇਕਾਨੰਦ ਦੇ ਆਦਰਸ਼ਾਂ ਤੋਂ ਪ੍ਰੇਰਿਤ ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਵਿੱਚ ਤੰਦਰੁਸਤੀ ਸਵੈ ਨਿਰਭਰਤਾ ਅਤੇ ਦੇਸ਼ ਭਗਤੀ ਨੂੰ ਉਤਸਾਹਿਤ ਕਰਨਾ ਸੀ।ਵਿਦਿਆਰਥੀਆਂ ਅਤੇ ਸਟਾਫ ਨੇ ਸਰਗਰਮੀ ਨਾਲ ਹਿੱਸਾ ਲਿਆ। ਵਿਦਿਆਰਥੀਆਂ ਨੇ ਸਵਦੇਸ਼ੀ ਦੌੜ ਵਿੱਚ ਵੀ ਹਿੱਸਾ ਲਿਆ। ਇਸ ਪ੍ਰੋਗਰਾਮ ਨੇ ਨੌਜਵਾਨ ਸ਼ਕਤੀਕਰਨ ਅਤੇ ਦੇਸ਼ ਨਿਰਮਾਣ ਪ੍ਰਤੀ ਸੰਸਥਾ ਦੀ ਸਮਰਪਣ ਨੂੰ ਦਰਸਾਇਆ।

    Attachments :-