Info@bgc.edu.in | 97794-20800, 97795-20800

Academics

  • Home
  • News
  • ਭਾਰਤ ਗਰੁੱਪ ਦਾ ਵਿਦਿਆਰਥੀ ਵਿਸ਼ਵ ਕੱਪ ਲਈ ਚੁਣਿਆ ਗਿਆ

News

 ਭਾਰਤ ਗਰੁੱਪ ਦਾ ਵਿਦਿਆਰਥੀ ਵਿਸ਼ਵ ਕੱਪ ਲਈ ਚੁਣਿਆ ਗਿਆ
26, Sep 2024

ਚੌਥੀ ਨੈਸ਼ਨਲ ਹੈਂਡ ਟੂ ਹੈਂਡ ਸਪੋਰਟਸ ਚੈਂਪੀਅਨਸ਼ਿਪ 2024 ਵਿੱਚ ਵੀ ਗੋਲਡ ਮੈਡਲ ਜਿੱਤਿਆ

ਭਾਰਤ ਗਰੁੱਪ ਆਫ਼ ਕਾਲਜਿਜ਼, ਸਰਦੂਲਗੜ੍ਹ, ਬੀ.ਬੀ.ਏ.ਕੋਰਸ, ਨਾਮ ਸੁਰਜੀਤ ਸਿੰਘ ਵਿਦਿਆਰਥੀ ਨੂੰ ਵਿਸ਼ਵ ਕੱਪ (ਫਾਈਨਲ) ਹੈਂਡ ਟੂ ਹੈਂਡ ਫਾਈਟਿੰਗ ਸਪੋਰਟਸ ਚੈਂਪੀਅਨਸ਼ਿਪ 2024 ਲਈ ਚੁਣਿਆ ਗਿਆ ਹੈ। ਸ਼੍ਰੀ ਰਾਜੇਸ਼ ਗਰਗ, ਸੀਈਓ ਅਤੇ ਸ਼੍ਰੀ ਮੋਹਿਤ ਜੈਨ, ਐਡਮਿਸ਼ਨ ਡਾਇਰੈਕਟਰ, ਭਾਰਤ ਗਰੁੱਪ ਨੇ ਵਿਦਿਆਰਥੀ ਨੂੰ 11000/- ਰੁਪਏ ਤੇ ਸ਼ੀਲਡ ਨਾਲ ਸਨਮਾਨਿਤ ਕੀਤਾ । ਸੀਈਓ, ਭਾਰਤ ਗਰੁੱਪ ਨੇ ਵਿਦਿਆਰਥੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਉਸਦੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਵਿਸ਼ਵ ਕੱਪ ਜਿੱਤਣ ਲਈ ਵੀ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਸੁਰਜੀਤ ਸਿੰਘ ਨੇ ਅਸ਼ੋਕ ਨਗਰ, ਮੱਧ ਪ੍ਰਦੇਸ਼ ਵਿਖੇ ਹੋਈ ਚੌਥੀ ਨੈਸ਼ਨਲ ਹੈਂਡ ਟੂ ਹੈਂਡ ਸਪੋਰਟਸ ਚੈਂਪੀਅਨਸ਼ਿਪ 2024 ਵਿੱਚ 73 ਕਿਲੋਗ੍ਰਾਮ ਭਾਰਵਰਗ ਵਿਚ ਸੋਨ ਤਗਮਾ ਵੀ ਜਿੱਤਿਆ। ਸ਼੍ਰੀ ਮੋਹਿਤ ਜੈਨ, ਐਡਮਿਸ਼ਨ ਡਾਇਰੈਕਟਰ ਨੇ ਵਿਦਿਆਰਥੀ ਦੀ ਸ਼ਲਾਂਘਾ ਕੀਤੀ ਤੇ ਕਿਹਾ ਕਿ ਵਿਦਿਆਰਥੀ ਜਿੱਤ ਕੇ ਨਾ ਸਿਰਫ਼ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰਦੇ ਹਨ ਸਗੋਂ ਆਪਣੇ ਪਿੰਡ, ਸ਼ਹਿਰ, ਕਾਲਜ ਅਤੇ ਦੇਸ਼ ਦਾ ਨਾਂਅ ਵੀ ਰੌਸ਼ਨ ਕਰਦੇ ਹਨ |

ਡਾ.ਗੀਤੇਸ਼ ਗੋਗਾ, ਡਾਇਰੈਕਟਰ-ਪ੍ਰਿੰਸੀਪਲ, ਭਾਰਤ ਗਰੁੱਪ ਨੇ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਾਡੇ ਕਾਲਜ ਲਈ ਮਾਣ ਵਾਲੀ ਗੱਲ ਹੈ। ਹੋਰ ਵਿਦਿਆਰਥੀਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਅੰਤ ਵਿੱਚ ਉਨ੍ਹਾਂ ਨੇ ਵਿਦਿਆਰਥੀ ਨੂੰ ਵਿਸ਼ਵ ਕੱਪ ਅਤੇ ਭਵਿੱਖ ਦੇ ਮੁਕਾਬਲਿਆਂ ਵਿੱਚ ਵੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣ ਲਈ ਕਿਹਾ। ਇਸ ਮੌਕੇ ਖੇਡ ਇੰਚਾਰਜ ਸ. ਲਵਪ੍ਰੀਤ ਸਿੰਘ ਅਤੇ ਸ: ਸੁਰਿੰਦਰ ਸਿੰਘ ਵੀ ਮੌਜੂਦ ਸਨ।