Info@bgc.edu.in | 97794-20800, 97795-20800

Academics

  • Home
  • News
  • ਭਾਰਤ ਗਰੁੱਪ  ਨੇ  ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ

News

 ਭਾਰਤ ਗਰੁੱਪ  ਨੇ  ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ
04, Mar 2025

ਭਾਰਤ ਗਰੁੱਪ ਆਫ਼ ਕਾਲਜਿਜ਼, ਸਰਦੂਲਗੜ੍ਹ ਵੱਲੋਂ ਆਪਣੇ ਕੈਂਪਸ ਵਿੱਚ ਸਾਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਸ਼੍ਰੀ ਰਾਜੇਸ਼ ਗਰਗ, ਸੀਈਓ ਅਤੇ ਸ਼੍ਰੀ ਮੋਹਿਤ ਜੈਨ, ਐਡਮਿਸ਼ਨ ਡਾਇਰੈਕਟਰ, ਭਾਰਤ ਗਰੁੱਪ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ| ਇਸ ਮੌਕੇ ਕਰਵਾਈਆਂ ਗਈਆਂ ਇਨਡੋਰ ਅਤੇ ਆਊਟਡੋਰ ਖੇਡਾਂ ਵਿੱਚ ਵੱਖ-ਵੱਖ ਵਿਦਿਆਰਥੀਆਂ ਨੇ ਭਾਗ ਲਿਆ।ਇਸ ਪ੍ਰੋਗਰਾਮ ਦਾ ਸੰਚਾਲਨ ਸ. ਲਵਪ੍ਰੀਤ ਸਿੰਘ (ਡੀਨ,ਮਕੈਨੀਕਲ), ਸ਼੍ਰੀ ਰੋਹਿਤ ਸ਼ਰਮਾ (ਡੀਨ , ਕੰਪਿਊਟਰ ) ਅਤੇ ਸ. ਸੁਰਿੰਦਰ ਸਿੰਘ ਸੰਧੂ (ਖੇਡ ਕੋਚ) ਨੇ ਕੀਤਾ।

ਪੂਰੇ ਸਮਾਗਮ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਸੀ। ਇਨਡੋਰ ਗੇਮਜ਼, ਆਊਟਡੋਰ ਗੇਮਜ਼ ਅਤੇ ਫਨ ਗੇਮਜ਼। ਆਊਟਡੋਰ ਖੇਡਾਂ ਵਿੱਚ 100 ਮੀਟਰ ਅਤੇ 200 ਮੀਟਰ ਦੌੜ, ਵਾਲੀਬਾਲ, ਕਬੱਡੀ, ਖੋ-ਖੋ, ਲੰਬੀ ਛਾਲ, ਉੱਚੀ ਛਾਲ, ਜੈਵਲਿਨ ਥਰੋਅ, ਡਿਸਕਸ ਥਰੋਅ,ਕ੍ਰਿਕਟ ਆਦਿ ਸ਼ਾਮਲ ਸਨ। ਇਨਡੋਰ ਖੇਡਾਂ ਵਿੱਚ ਸ਼ਤਰੰਜ,ਕੈਰਮ ਬੋਰਡ ਅਤੇ ਬੈਡਮਿੰਟਨ ਸ਼ਾਮਲ ਸਨ। ਫਨ ਗੇਮਜ਼ ਵਿੱਚ 3 ਲੈਗ ਰੇਸ, ਟਗ ਆਫ ਵਾਰ, ਸੈਕ ਰੇਸ, ਗੁਬਾਰੇ ਅਤੇ ਨਿੱਬੂ ਰੇਸਾਂ ਸ਼ਾਮਲ ਸਨ।

ਡਾ. ਗੀਤੇਸ਼ ਗੋਗਾ, ਪ੍ਰਿੰਸੀਪਲ, ਭਾਰਤ ਗਰੁੱਪ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡ ਗਤੀਵਿਧੀਆਂ 'ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਅਕਾਦਮਿਕ ਅਤੇ ਖੇਡ ਗਤੀਵਿਧੀਆਂ ਵਿੱਚ ਸੰਤੁਲਨ ਬਣਾਏ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ।
ਉਹਨਾਂ ਨੇ ਅੱਗੇ ਕਿਹਾ ਕਿ ਖੇਡਾਂ ਵਿਦਿਆਰਥੀ ਦੀ ਸਮੁੱਚੀ ਸ਼ਖਸੀਅਤ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਵੱਖ-ਵੱਖ ਉੱਘੀਆਂ ਖੇਡ ਸ਼ਖਸੀਅਤਾਂ ਦੀ ਮਿਸਾਲ ਦਿੰਦਿਆਂ ਵਿਦਿਆਰਥੀਆਂ ਨੂੰ ਖੇਡਾਂ ਨੂੰ ਕਿੱਤੇ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ।

ਵੱਖ-ਵੱਖ ਸ਼੍ਰੇਣੀਆਂ ਦੇ ਨਤੀਜੇ: ਕ੍ਰਿਕੇਟ : ਬਿਮਸ ਟੀਮ, ਡਿਕਸ ਥਰੋਅ : ਇੰਦੂ ਲਾਲ ਤੇ ਬਲਜੀਤ ਧਰਮਪ੍ਰੀਤ ਤੇ ਕਰਮਾ ਦੇਵੀ ; ਜੈਵਲਿਨ : ਇੰਦੂ, ਗੁਰਮੁਖ ਤੇ ਭਰਤ ਸਿੰਘ ; ਦੌੜ (ਲੜਕੇ ਤੇ ਲੜਕੀਆਂ, 100 ਮੀ.): ਬਲਜੀਤ ਤੇ ਮਨਪ੍ਰੀਤ ਕੌਰ , ਪਹਿਲਾ, ਇੰਦੂ ਲਾਲ ਤੇ ਹਰਪ੍ਰੀਤ ਕੌਰ , ਦੂਜਾ ਅਤੇ ਲਵਪ੍ਰੀਤ ਰਾਮ ਤੇ ਜੋਤੀ , ਤੀਜਾ; 3 ਪੈਰਾਂ ਵਾਲੀ ਦੌੜ (ਲੜਕੇ ਤੇ ਲੜਕੀਆਂ): ਲਵਪ੍ਰੀਤ ਤੇ ਖੁਸ਼ਪ੍ਰੀਤ ਪਹਿਲਾ, ਰਵੀ ਤੇ ਬੰਦਨਾ ਦੂਸਰਾ; ਨਿੱਬੂ ਦੌੜ (ਲੜਕੇ ਅਤੇ ਲੜਕੀਆਂ) : ਬੰਦਨਾ ਰਾਣੀ , ਪਹਿਲਾ, ਜੋਤੀ, ਦੂਜਾ ; ਕਬੱਡੀ : ਜਗਤਾਰ ਸਿੰਘ ਤੇ ਪ੍ਰਨੀਤ ਆਦਿ ਨੇ ਸਥਾਨ ਪ੍ਰਾਪਤ ਕੀਤੇ।ਮੁੱਖ ਮਹਿਮਾਨ ਸ਼੍ਰੀ ਰਾਜੇਸ਼ ਗਰਗ, ਸੀਈਓ ਅਤੇ ਸ਼੍ਰੀ ਮੋਹਿਤ ਜੈਨ, ਐਡਮਿਸ਼ਨ ਡਾਇਰੈਕਟਰ, ਭਾਰਤ ਗਰੁੱਪ ਨੇ ਇਹਨਾਂ ਵਿਦਿਆਰਥੀਆਂ ਨੂੰ ਟਰਾਫੀ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।