Info@bgc.edu.in | 97794-20800, 97795-20800

Academics

  • Home
  • News
  • ਈ.ਟੀ.ਟੀ  ਦਾਖਲਿਆਂ ਲਈ ਕਾਉਂਸਲਿੰਗ ਸ਼ੁਰੂ, "ਨਤੀਜਾ ਐਲਾਨਿਆ"।

News

 ਈ.ਟੀ.ਟੀ  ਦਾਖਲਿਆਂ ਲਈ ਕਾਉਂਸਲਿੰਗ ਸ਼ੁਰੂ, "ਨਤੀਜਾ ਐਲਾਨਿਆ"।
26, Sep 2025


ਸਟੇਟ ਕਾਉਂਸਲ ਆਫ ਐਜੂਕੇਸ਼ਨ ਰਿਸਰਚ ਐਂਡ ਟਰੇਨਿੰਗ ਪੰਜਾਬ ਵੱਲੋਂ ਕਰਵਾਏ ਗਏ ਈ.ਟੀ.ਟੀ ਦਾਖਲਾ ਪ੍ਰੀਖਿਆ ਦਾ ਨਤੀਜਾ 28 ਸਤੰਬਰ ਨੂੰ ਐਲਾਨ ਕਰ ਦਿੱਤਾ ਗਿਆ ਹੈ। ਨਤੀਜੇ ਤੋਂ ਬਾਅਦ ਹੁਣ ਨਵੇਂ ਦਾਖਲਿਆਂ ਲਈ ਕਾਉਂਸਲਿੰਗ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਵਿੱਚ ਸਾਰੇ ਯੋਗ ਉਮੀਦਵਾਰ ਵੱਧ ਚੜ ਕੇ ਹਿੱਸਾ ਲੈ ਰਹੇ ਹਨ। ਭਾਰਤ ਗਰੁੱਪ ਆਫ ਕਾਲਜਸ ਦੇ ਸੀਈਓ ਰਜੇਸ਼ ਗਰਗ ਅਤੇ ਐਡਮਿਸ਼ਨ ਡਾਰੈਕਟਰ ਸ਼੍ਰੀ ਮੋਹਿਤ ਜੈਨ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ 900 ਵਿਦਿਆਰਥੀਆਂ ਨੇ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਹੈ। ਭਾਰਤ ਗਰੁੱਪ ਆਫ ਕਾਲਜਸ ਈ.ਟੀ.ਟੀ ਦੇ ਪ੍ਰਿੰਸੀਪਲ ਸ੍ਰੀ ਰਘਵੀਰ ਸਿੰਘ ਨੇ ਦੱਸਿਆ ਕਿ ਕਾਉਂਸਲਿੰਗ ਵਿੱਚ ਵਿਦਿਆਰਥੀ ਵੱਧ ਚੜ ਕੇ ਹਿੱਸਾ ਲੈ ਰਹੇ ਹਨ, ਪਹਿਲੀ ਕਾਉਂਸਲਿੰਗ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਦਿਖਾਇਆ ਅਤੇ ਇਸ ਦੇ ਨਾਲ ਹੀ ਦੂਸਰੀ ਕਾਉਂਸਲਿੰਗ ਦੀ ਤਰੀਕ ਵੀ ਜਲਦੀ ਹੀ ਐਲਾਨ ਕਰ ਦਿੱਤੀ ਜਾਵੇਗੀ।

    Attachments :-