Info@bgc.edu.in | 97794-20800, 97795-20800

Academics

  • Home
  • News
  • ਭਾਰਤ ਗਰੁੱਪ ਆਫ ਕਾਲਜਸ ਦੇ ਵਿਦਿਆਰਥੀਆਂ ਨੂੰ ਕਰਵਾਇਆ ਉਦਯੋਗਿਕ ਦੌਰਾ

News

 ਭਾਰਤ ਗਰੁੱਪ ਆਫ ਕਾਲਜਸ ਦੇ ਵਿਦਿਆਰਥੀਆਂ ਨੂੰ ਕਰਵਾਇਆ ਉਦਯੋਗਿਕ ਦੌਰਾ
17, Sep 2025


ਉਦਯੋਗਿਕ ਦੋਰਾ ਪਾਠਕਰਮ ਗਤੀਵਿਧੀਆਂ ਦਾ ਇੱਕ ਬਹੁਤ ਅਹਿਮ ਹਿੱਸਾ ਹੈ ਅਤੇ ਇਹ ਵਿਦਿਆਰਥੀਆਂ ਦੇ ਵਿਕਾਸ ਲਈ ਬਹੁਤ ਜਰੂਰੀ ਹੈ ਭਾਰਤ ਗਰੁੱਪ ਆਫ ਕਾਲਜਸ ਦੇ ਵਿਦਿਆਰਥੀਆਂ ਨੂੰ ਵਾਈਟਨ ਐਨਰਜੀ ਪ੍ਰਾਈਵੇਟ ਲਿਮਿਟਡ ਖੋਖਰ ਖੁਰਦ ਮਾਨਸਾ ਦਾ ਉਦਯੋਗਿਕ ਦੌਰਾ ਕਰਵਾਇਆ ਗਿਆ। ਕਾਲਜ ਦੇ ਸੀਈਓ ਸ਼੍ਰੀ ਰਜੇਸ਼ ਗਰਗ ਅਤੇ ਐਡਮਿਸ਼ਨ ਡਾਇਰੈਕਟਰ ਸ੍ਰੀ ਮੋਹਿਤ ਜੈਨ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਹ ਦੱਸਣਾ ਹੈ ਕਿ ਕਿਸ ਤਰ੍ਹਾਂ ਝੋਨੇ ਦੀ ਰਹਿੰਦ ਸਮਗਰੀ ਨੂੰ ਮੁੜ ਵਰਤੋ ਵਿੱਚ ਲਿਆ ਕੇ ਬਿਜਲੀ ਤਿਆਰ ਕੀਤੀ ਜਾ ਸਕਦੀ ਹੈ। ਭਾਰਤ ਗਰੁੱਪ ਆਫ ਕਾਲਜਸ ਦੇ ਚਾਰ ਸਟਾਫ ਮੈਂਬਰ ਜਿਸ ਵਿੱਚ ਬੀਟੈਕ ਡਿਪਾਰਟਮੈਂਟ ਦੇ ਡੀਨ ਸਰਦਾਰ ਲਵਪ੍ਰੀਤ ਸਿੰਘ, ਸਾਇੰਸ ਡਿਪਾਰਟਮੈਂਟ ਦੇ ਡੀਨ ਸ਼੍ਰੀਮਤੀ ਨਵਦੀਪ ਕੌਰ, ਬੈਚਲਰ ਆਫ ਆਰਟਸ ਡਿਪਾਰਟਮੈਂਟ ਦੇ ਡੀਨ ਸ੍ਰੀ ਸੁਰਿੰਦਰ ਸਿੰਘ, ਅਤੇ ਬੀਟੈਕ ਡਿਪਾਰਟਮੈਂਟ ਦੀ ਅਸਿਸਟੈਂਟ ਪ੍ਰੋਫੈਸਰ ਸ੍ਰੀਮਤੀ ਏਕਤਾ ਨੇ 35 ਵਿਦਿਆਰਥੀਆਂ ਨਾਲ ਇਹ ਉਦਯੋਗਿਕ ਦੌਰਾ ਕੀਤਾ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਗਿਤੇਸ਼ ਗੋਗਾ ਨੇ ਦੱਸਿਆ ਕਿ ਇਹ ਦੌਰਾ ਵਿਦਿਆਰਥੀਆਂ ਲਈ ਅਤਿਅੰਤ ਸਿੱਖਿਆ ਦਾਇਕ ਅਨੁਭਵ ਸਾਬਿਤ ਹੋਇਆ।

    Attachments :-