News
28, Jan 2026
ਭਾਰਤ ਗਰੁੱਪ ਆਫ ਕਾਲਜਸ ਸਰਦੂਲਗੜ੍ਹ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਵਿਕਲਪਿਕ ਈਂਧਨ ਦੀ ਵਰਤੋਂ ਕਰਨ ਵਾਲੇ ਇੰਟਰਨਲ ਕੰਬਸ਼ਨ ਇੰਜਨ ਦੀਆਂ ਵਿਸ਼ੇਸ਼ਤਾਵਾਂ ਵਿਸ਼ੇ ਤੇ ਛੇ ਦਿਨਾਂ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ। ਇਹ ਪ੍ਰੋਗਰਾਮ 19 ਜਨਵਰੀ ਤੋਂ 24 ਜਨਵਰੀ ਤੱਕ ਕਰਵਾਇਆ ਗਿਆ, ਇਹ ਪ੍ਰੋਗਰਾਮ ਏ.ਆਈ. ਸੀ.ਟੀ.ਈ ਅਟਲ ਦੁਆਰਾ ਸਪੋਂਸਰ ਕੀਤਾ ਗਿਆ। ਪੂਰੇ ਪੰਜਾਬ ਵਿੱਚੋਂ ਸਿਰਫ 13 ਕਾਲਜਸ ਅਤੇ ਯੂਨੀਵਰਸਿਟੀਆਂ ਨੂੰ ਹੀ ਇਹ ਪ੍ਰੋਗਰਾਮ ਕਰਵਾਉਣ ਦਾ ਮੌਕਾ ਮਿਲਿਆ। ਜਿਸ ਵਿੱਚ ਐਨਆਈਟੀ ਜਲੰਧਰ, ਥਾਪਰ ਇੰਸਟੀਟਿਊਟ ਪਟਿਆਲਾ, ਐਲਪੀਯੂ, ਚੰਡੀਗੜ੍ਹ ਯੂਨੀਵਰਸਿਟੀ ਵਰਗੇ ਉੱਚ ਚੋਟੀ ਦੇ ਕਾਲਜ ਅਤੇ ਯੂਨੀਵਰਸਿਟੀਆਂ ਸ਼ਾਮਿਲ ਸਨ। ਕਾਲਜ ਦੇ ਸੀਈਓ ਸ੍ਰੀ ਰਾਜੇਸ਼ ਗਰਗ ਅਤੇ ਐਡਮਿਸ਼ਨ ਡਾਇਰੈਕਟਰ ਸ਼੍ਰੀ ਮੋਹਿਤ ਕੁਮਾਰ ਜੈਨ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਫਕਰ ਦੀ ਗੱਲ ਹੈ ਕਿ ਉਹਨਾਂ 13 ਕਾਲਜਸ ਅਤੇ ਯੂਨੀਵਰਸਿਟੀਆਂ ਵਿੱਚੋਂ ਸਾਡਾ ਕਾਲਜ ਇੱਕ ਹੈ ਜਿਸ ਨੂੰ ਇਹ ਸੁਨਹਿਰਾ ਮੌਕਾ ਮਿਲਿਆ ਹੈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਗੀਤੇਸ਼ ਗੋਗਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਗਰੀਨ ਫਿਊਲ ਤਕਨਾਲੋਜੀ ਅਤੇ ਵਿਕਲਪਿਕ ਇੰਧਨ ਦੀ ਵਰਤੋਂ ਰਾਹੀਂ ਇੰਜਨ ਦੀ ਸਮਰੱਥਾ ਵਧਾਉਣ ਬਾਰੇ ਸਿਖਲਾਈ ਦੇਣਾ ਹੈ। ਭਾਰਤ ਦੇ 20 ਰਾਜਾਂ ਵਿੱਚੋਂ 238 ਪ੍ਰੋਫੈਸਰਾਂ, ਅਧਿਆਪਕਾਂ ਅਤੇ ਖੋਜਕਰਤਾਵਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਫੈਸਰ ਐਕਸ ਯੂ ਚੰਗ ਚੂੰਗ (ਚੀਨ), ਪ੍ਰੋਫੈਸਰ ਵਿਕਾਸ ਸ਼ਰਮਾ (ਯੂਕੇ), ਪ੍ਰੋਫੈਸਰ ਦਲੀਪ ਸ਼ਰਮਾ (NIT ਜੈਪੁਰ), ਪ੍ਰੋਫੈਸਰ ਹਰਵੀਰ ਸਿੰਘ ਪਾਲੀ (NIT ਸ੍ਰੀਨਗਰ) ਅਤੇ ਵੱਖ-ਵੱਖ ਇੰਡਸਟਰੀਅਲ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੀ ਸਫਲਤਾ ਪੂਰਵਕ ਸਮਾਪਤੀ ਅਤੇ ਅੰਤਿਮ ਟੈਸਟ ਵਿੱਚ ਨਿਰਧਾਰਿਤ ਅੰਕ ਪ੍ਰਾਪਤ ਕਰਨ ਵਾਲਿਆਂ ਨੂੰ ਏ.ਆਈ.ਸੀ.ਟੀ.ਈ ਅਟਲ ਪ੍ਰਵਾਨਿਤ ਸਰਟੀਫਿਕੇਟ ਵੀ ਦਿੱਤੇ ਗਏ।
-
Attachments :-

