Info@bgc.edu.in | 97794-20800, 97795-20800

News Detail

  • Home
  • News
  • ਭਾਰਤ ਗਰੁੱਪ ਦੇ ਵਿਦਿਆਰਥੀਆਂ ਨੇ ਦੀਵਾਲੀ ਦੇ ਤਿਉਹਾਰ ਤੇ ਸੁੰਦਰ ਚਿੱਤਰਕਾਰੀ ਵਿਖਾਵਾ ਕੀਤਾ

News

 ਭਾਰਤ ਗਰੁੱਪ ਦੇ ਵਿਦਿਆਰਥੀਆਂ ਨੇ ਦੀਵਾਲੀ ਦੇ ਤਿਉਹਾਰ ਤੇ ਸੁੰਦਰ ਚਿੱਤਰਕਾਰੀ ਵਿਖਾਵਾ ਕੀਤਾ
02, Nov 2024

ਸਰਦੂਲਗੜ੍ਹ 2 ਨਵੰਬਰ (ਧਰਮ ਚੰਦ ਸਿੰਗਲਾ ) ਸਰਦੂਲਗੜ੍ਹ ਦਿੱਲੀ ਰੋੜ੍ਹ ਸਥਿਤ ਭਾਰਤ ਗਰੁੱਪ ਆਫ ਕਾਲਜਜ ਸਰਦੂਲਗੜ੍ਹ ਦੇ ਚੈਅਰਮੈਨ ਰਾਜੇਸ਼ ਕੁਮਾਰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਸਾਰੇ ਤਿਉਹਾਰ ਬਹੁਤ ਸਾਰੀਆਂ ਮਿਥਾਂ,ਕਥਾਵਾਂ ਅਤੇ ਦੇਵਤਿਆ ਨਾਲ ਜੁੜੇ ਇਤਿਹਾਸ ਦੇ ਪ੍ਰਤੀਕ ਹਨ ਜੋ ਸਾਡੇ ਜੀਵਨ ਲਈ ਮਨੋਰੰਜਨ ਦੇ ਤਰੀਕੇ ਅਤੇ ਖੁਸ਼ੀ ਪ੍ਰਦਾਨ ਕਰਨ ਤੋਂ ਇਲਾਵਾ ਇੱਕ ਦੂਜੇ ਨਾਲ ਮਤਭੇਦਾਂ ਨੂੰ ਮਿਟਾ ਕੇ ਰਹਿਣ ਨੂੰ ਦਰਸਾਉਂਦਾ ਹੈਂ ਬੀਤੇ ਦਿਨੀਂ ਰੌਸ਼ਨੀ ਦੇ ਪ੍ਰਤੀਕ ਦੀਪਾ ਦੇ ਤਿਉਹਾਰ ਸੁੱਭ ਦੀਵਾਲੀ ਸੰਸਥਾ ਵਿਦਿਆਰਥੀਆਂ ਨੇ ਸੁੰਦਰ ਦੀਪ,ਰੰਗੋਲੀਆਂ ਅਤੇ ਸੁੰਦਰ ਚਿੱਤਰਕਾਰੀ ਕਰਕੇ ਬੜੇ ਚਾਵਾਂ ਨਾਲ ਮਨਾਇਆ ਇਸ ਮੌਕੇ ਸੰਸਥਾ ਪ੍ਰਿੰਸੀਪਲ ਡਾ. ਗੀਤੇਸ਼ ਗੋਗਾ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਮਹੱਤਵ ਅਤੇ ਪਿਛੋਕੜ ਬਾਰੇ ਜਾਣੂ ਕਰਵਾਇਆ ਉਨ੍ਹਾਂ ਨੇ ਇਸ ਤਿਉਹਾਰ ਦੀ ਮਹੱਤਤਾ ਤੇ ਸੁਰੱਖਿਆ ਦੇ ਮਾਪਦੰਡਾਂ ਬਾਰੇ ਬੱਚਿਆਂ ਨੂੰ ਪ੍ਰਦੂਸ਼ਣ-ਮੁਕਤ ਦਿਵਾਲੀ ਮਨਾਉਣ ਦਾ ਸੁਨੇਹਾ ਦਿੱਤਾ।ਸੰਸਥਾ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਨੇ ਸਮੂਹ ਇਲਾਕਾ ਨਿਵਾਸੀਆਂ,ਦੇਸ਼ ਵਾਸੀਆਂ ,ਕਾਲਜ ਸਟਾਫ਼ ਅਤੇ ਵਿਦਿਆਰਥੀਆ ਨੂੰ ਸੁੱਭ ਦੀਵਾਵਾਲੀ ਦੀ ਵਧਾਈ ਦਿੱਤੀ।ਇਸ ਮੌਕੇ ਡੀਨ ਆਫ਼ ਡਿਪਾਰਟਮੈਂਟ ਪ੍ਰੋ: ਰੋਹਿਤ ਸ਼ਰਮਾ, ਪ੍ਰੋ:ਲਵਪ੍ਰੀਤ ਸਿੰਘ, ਪ੍ਰੋ: ਹਰਕੀਰਤ ਸਿੰਘ ਪ੍ਰੋ: ਸਰੋਜ ਰਾਣੀ, ਪ੍ਰੋ:ਤਨਪ੍ਰੀਤ ਕੌਰ,ਪ੍ਰੋ:ਸਪਨਾ ਜਿੰਦਲ ਐੱਮਬੀਏ ਅਤੇ ਪ੍ਰੋ:ਸੰਦੀਪ ਕੌਰ ਕੰਪਿਊਟਰ ਇੰਜੀਨੀਅਰਿੰਗ ਤੋ ਇਲਾਵਾ ਸੈਕੜੇ ਵਿਦਿਆਰਥੀਆਂ ਨੇ ਹਾਜਰੀ ਦਿੱਤੀ।

Attachments :-